-->

Translate

'ਮਾਂ ਬੋਲੀ' ਦੀ ਜ਼ਮੀਨੀ ਹਕੀਕਤ

'ਮਾਂ ਬੋਲੀ' ਦੀ ਜ਼ਮੀਨੀ ਹਕੀਕਤ

'ਮਾਂ ਬੋਲੀ' ਦੀ ਜ਼ਮੀਨੀ ਹਕੀਕਤ

'ਮਾਂ ਬੋਲੀ' ਦੀ ਜ਼ਮੀਨੀ ਹਕੀਕਤ

    • ਇਸ ਗੱਲ ਨੇ ਮਾਂ-ਬੋਲੀ ਪੰਜਾਬੀ ਦੇ ਹਰ ਸਪੂਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿ ਆਉਂਦੇ 60-65 ਸਾਲਾਂ ਵਿੱਚ ਪੰਜਾਬੀ ਦਾ ਨਾਂਅ ਸਫ਼-ਇ-ਹਸਤੀ ਤੋਂ ਮਿਟ ਜਾਵੇਗਾ। ਇਹ ਭਵਿੱਖ-ਬਾਣੀ ਕਿਸੇ ਨਿਰਾਸ਼ਾਵਾਦੀ ਉਪਾਸ਼ਕ ਨੇ ਨਹੀਂ, ਸਗੋਂ ‘ਯੂਨੈਸਕੋ ਵਰਗੀ ਜ਼ਿੰਮੇਵਾਰ ਸੰਸਥਾ ਨੇ ਕਹੀ ਹੈ। ਹੋ ਸਕਦਾ ਹੈ ਕੁਝ ਵਿਦਵਾਨਾਂ ਜਾਂ ਪੰਜਾਬੀ ਦੇ ‘ਆਸ਼ਾਵਾਦੀ ਪਿਆਰਿਆਂ ਨੂੰ ਇਹ ਗੱਲ ਸੱਚ ਨਾ ਲੱਗੇ, ਪਰ ਮੈਨੂੰ ਤਾਂ ਪੱਥਰ ਤੇ ਲੀਕ ਵਾਂਗ ਲੱਗੀ ਹੈ ਤੇ ਅੱਜ ਦੇ ਹਾਲਾਤ ਚੀਖ਼-ਚੀਖ਼ ਕੇ ਇਸ ਦੁਖਦਾਈ ਸੱਚ ਦੀ ਗਵਾਹੀ ਭਰ ਰਹੇ ਹਨ ਕਿ ਕਬੂਤਰ ਵਾਂਗ ‘ਅਸਲੀਅਤ ਤੋਂ ਅੱਖਾਂ ਮੀਚਣ ਵਾਂਗ ਇਹ ਬਿੱਲੀ ਗਾਇਬ ਨਹੀਂ ਹੋ ਜਾਵੇਗੀ। ਸਾਡੇ ਸਕੂਲਾਂ ਵਿੱਚ ਮਾਂ-ਬੋਲੀ ਨੂੰ ਉੱਕਾ ਈ ਵਿਸਾਰ ਦਿੱਤਾ ਗਿਆ ਹੈ। ਦਸਮ ਪਾਤਸ਼ਾਹ, ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੇ ਹੋਰਨਾਂ ਗੁਰੂਆਂ-ਪੀਰਾਂ ਦੇ ਨਾਂਅ 'ਤੇ ਬਣੇ ਵੱਡੇ ਸਕੂਲਾਂ ਨੇ ਪੰਜਾਬੀ ਨੂੰ ਇਸ ਹੱਦ ਤੱਕ ‘ਦੇਸ਼-ਨਿਕਾਲਾ ਦੇ ਦਿੱਤਾ ਹੈ ਕਿ ਕੋਈ ਵਿਦਿਆਰਥੀ ਜਾਂ ਅਧਿਆਪਕ ਆਪਸ ਵਿੱਚ ਪੰਜਾਬੀ ਵਿੱਚ ਗੱਲ ਤੱਕ ਨਹੀਂ ਕਰ ਸਕਦਾ। ਕਈ ਨਾਮ-ਨਿਹਾਦ ਖ਼ਾਲਸਾ ਸਕੂਲਾਂ ਵਿੱਚ ਕੋਈ ਬੋਰਡ ਵੀ ਪੰਜਾਬੀ ਵਿੱਚ ਨਹੀਂ, ਰਜਿਸਟਰਾਂ ਤੇ ਹੋਰ ਸਮੱਗਰੀ ਤੇ ਇੱਕ ਅੱਖਰ ਵੀ ਪੰਜਾਬੀ ਵਿੱਚ ਨਹੀਂ ਤੇ ਵਿਦਿਆਰਥੀਆਂ ਨੂੰ ਆਪਸ ਵਿੱਚ ਪੰਜਾਬੀ ਵਿੱਚ ਗੱਲ ਕਰਨ ਦੀ ਵੀ ਇਜਾਜ਼ਤ ਨਹੀਂ ਹੁੰਦੀ। ਕਿਵੇਂ ਜੀਵੇਗੀ ਇਹ ਬੋਲੀ ਜਦੋਂ ਕੌਮ ਦੀ ਸਮੁੱਚੀ ਪਨੀਰੀ ਹੀ ਪੰਜਾਬੀ ਵੱਲ ਪਿੱਠ ਕਰੀ ਖੜ੍ਹੀ ਹੈ।
      ਇੱਕ ਹੋਰ ਗੱਲ ਪਿਛਲੇ ਸਮੇਂ ਵਿੱਚ ਵਾਪਰੀ, ਜਿਸ ਬਾਰੇ ਪੜ੍ਹ-ਸੁਣ ਕੇ ਸਮੁੱਚਾ ਪੰਜਾਬੀ ਜਗਤ ਤੇ ਸਿੱਖ ਜਗਤ ਕੰਬ ਜਾਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਅੰਮ੍ਰਿਤਸਰ ਸਾਹਿਬ ਨੇ ਆਪਣੇ ਅਧੀਨ ਸਕੂਲਾਂ ਲਈ ਅਧਿਆਪਕਾਂ ਦੀ ਭਰਤੀ ਅਰੰਭ ਕੀਤੀ। ਪਹਿਲਾਂ ਪ੍ਰਿੰਸੀਪਲਾਂ ਦੀ ਭਰਤੀ ਹੋਈ। ਇਸ ਵਿੱਚ ਉਮੀਦਵਾਰਾਂ ਲਈ ਪੜਾਉਣ ਦਾ ਤਜਰਬਾ ਘੱਟੋ-ਘੱਟ ਅੱਠ ਸਾਲ ਰੱਖਿਆ ਗਿਆ। ਸਾਡੇ ਇੱਕ ਵਾਕਫ਼ ਦੇ ਬੱਚੇ ਦਾ ਤਜਰਬਾ ਅੱਠ ਸਾਲ ਤੋਂ ਕੁਝ ਮਹੀਨੇ ਘਟ ਗਿਆ। ਬੰਦੇ ‘ਪਹੁੰਚ ਵਾਲੇ ਸਨ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਚਤਮ ਅਧਿਕਾਰੀ ਕੋਲ ਪਹੁੰਚ ਕੀਤੀ ਤੇ ਦੱਸਿਆ ਕਿ ਸਾਡੇ ਉਮੀਦਵਾਰ ਦਾ ਤਜਰਬਾ ਥੋੜਾ ਜਿਹਾ ਘੱਟ ਹੈ। ਕੱਲ੍ਹ ਨੂੰ ਸਿੱਧੀ (ਵਾਕ-ਇਨ) ਇੰਟਰਵਿਊ ਹੈ, ਅਸੀਂ ਇੰਟਰਵਿਊ 'ਤੇ ਆਈਏ ਕਿ ਤੁਸੀਂ ਉਸ ਦੀ ਇੰਟਰਵਿਊ ਲੈਣੀ ਹੀ ਨਹੀਂ। ਉਸ ਅਧਿਕਾਰੀ ਨੇ ਕਿਹਾ ਕਿ, “ਤਜਰਬੇ ਵਾਲੀ ਕੋਈ ਗੱਲ ਨਹੀਂ, ਇੰਟਰਵਿਊ 'ਤੇ ਆਓ, ਸਭ ਰਿਆਇਤਾਂ ਮਿਲ ਜਾਣਗੀਆਂ, ਬੱਸ ਇੱਕ ਗੱਲ ਆਪਣੇ ਉਮੀਦਵਾਰ ਨੂੰ ਸਮਝਾ ਦੇਣੀ ਕਿ “ਇੰਟਰਵਿਊ ਦੌਰਾਨ ਪੰਜਾਬੀ ਦਾ ਇੱਕ ਵੀ ਅੱਖਰ ਜ਼ੁਬਾਨ 'ਤੇ ਨਹੀਂ ਆਉਣਾ ਚਾਹੀਦਾ, ਗੱਲ ਕੇਵਲਤੇ ਕੇਵਲ ਅੰਗਰੇਜ਼ੀ ਵਿੱਚ ਹੀ ਕੀਤੀ ਜਾਵੇ, ਇਹ ਵਾਕ-ਇਨ ਇੰਟਰਵਿਊ ਏਸੇ ਲਈ ਰੱਖੀ ਗਈ ਹੈ ਕਿ ਪਹਿਲਾਂ ਕੇਵਲ ਚਾਰ ਉਮੀਦਵਾਰ ਹੀ ਅਜਿਹੇ ਮਿਲੇ : ਜਿਹੜੇ ਪੰਜਾਬੀ ਦੀ ਥਾਂ ਫ਼ਰਾਟੇਦਾਰ ਅੰਗਰੇਜ਼ੀ ਬੋਲਦੇ ਸਨ। ਅਜਿਹਾ ਅਪਮਾਨ “ਪੰਜਾਬੀ ਦੇ ਹੀ ਹਿੱਸੇ ਆਇਆ ਹੈ ਕਿ ਇਸ ਦੇ ਪੱਤਰਾਂ ਨੂੰ ਅਜਿਹੀ ਗੱਲ ਕਰਦਿਆਂ ਕੋਈ ਸ਼ਰਮ ਨਹੀਂ ਆਉਂਦੀ, ਸਗੋਂ ਉਹ ਗਿੱਖ ਕੇ ਅਜਿਹੀਆਂ ਗੱਲਾਂ ਕਰਦੇ ਹਨ। ਇਹ ਗੱਲ ਧਿਆਨ ਵਿੱਚ ਰੱਖੀ ਜਾਣੀ ਚਾਹੀਦੀ ਹੈ ਕਿ ਇਹ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਅਜਿਹੇ ਦਾਅਵੇ ਕਰ ਰਹੀ ਹੈ ਕਿ ਇਹ ਸਕੂਲ ਆਮ ਪਰਵਾਰਾਂ ਦੇ ਬੱਚਿਆਂ ਲਈ ਖੋਲ੍ਹੇ ਜਾ ਰਹੇ ਹਨ, ਪਰ ਇਹਨਾਂ ਸਕੂਲਾਂ ਦਾ ਮਾਹੌਲ ਕਿਹੋ ਜਿਹਾ ਹੋਵੇਗਾ, ਇਸ ਦਾ ਅੰਦਾਜ਼ਾ ਤੁਸੀਂ ਖ਼ੁਦ ਹੀ ਲਾ ਸਕਦੇ ਹੋ। ਸਾਡੇ ਪ੍ਰਬੰਧਕ ਇਹ ਗੱਲ ਭੁੱਲ ਗਏ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਹ ਸਕੂਲ ਖੋਲ੍ਹਣ ਲਈ ਪੈਸੇ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਆਪਣੇ ਸ਼ਰਧਾਲੂਆਂ ਵੱਲੋਂ ਮੱਥਾ ਟੇਕਣ ਲਈ ਚੜਾਏ ਗਏ। ਹਨ, ਜਿਸ ਦੀ ਰਚਨਾ ਪੰਜਾਬੀ ਭਾਸ਼ਾ ਵਿੱਚ ਹੀ ਕੀਤੀ ਗਈ ਹੈ।
      ਅੱਜ ਜਿਹੜੀ ਪੀੜੀ ਮਾਡਰਨ ਸਕੂਲਾਂ ਵਿੱਚ ਪੜ੍ਹਾਈ ਕਰ ਰਹੀ ਹੈ, ਉਸ ਨੂੰ ਪੰਜਾਬੀ ਦਾ ਕੁਝ ਵੀ ਨਹੀਂ ਆਉਂਦਾ। ਪੰਜਾਬੀ ਵਿਚਲੇ ਅੰਕ ਉਨ੍ਹਾਂ ਲਈ ਕੋਈ ਅਲੋਕਾਰ ਚੀਜ਼ ਹਨ। ਉਨ੍ਹਾਂ ਨੂੰ ਉਨੱਤੀ ਦਾ ਪਤਾ ਉਦੋਂ ਹੀ ਲਗਦਾ ਹੈ, ਜਦੋਂ ਉਨ੍ਹਾਂ ਨੂੰ ਟਵੈਂਟੀਨਾਈਨ ਦੱਸਿਆ ਜਾਂਦਾ ਹੈ, ਸ਼ਨਿਚਰਵਾਰ ਦੀ ਸਮਝ ਉਦੋਂ ਹੀ ਆਉਂਦੀ ਹੈ, ਜਦੋਂ ਉਸ ਨੂੰ ਸੈਟਰ, ਡੇਅ' ਕਿਹਾ ਜਾਂਦਾ ਹੈ। ਹਰ ਕਿਸੇ ਨੂੰ ਇਹੋ ਹੀ ਲੱਸੇ ਹੈ ਕਿ ਉਸ ਦਾ ਬੱਚਾ ਫ਼ੌਰ-ਫੱਰ ਅੰਗਰੇਜ਼ੀ ਬੋਲੇ ਤੋਂ ਅੰਗਰੇਜ਼ੀ ਸਕੂਲ ਵਿੱਚ ਹੀ ਪੜੇ। ਸਾਡੀਆਂ ਬਿਲਕੁਲ ਅਨਪੜ੍ਹ ਔਰਤਾਂ ਤੱਕ ਆਪਣੇ ਬੱਚਿਆਂ ਨੂੰ ਕਹਿੰਦੀਆਂ ਹਨ, ਬੇਟਾ ਬਾਹਰ ਐਲੀਫੈਂਟ ਆਇਐ, ਤੁਸੀਂ ਮਿਲਕ ਲਉਗੇ,‘ਦੁੱਧ ਵਿੱਚ ਥੋੜ੍ਹੀ ਜਿਹੀ ਆਈਸ ਪਾ ਦਿਆਂ, ਤੁਸੀਂ ‘ਬਾਥਰੂਮ’ ਕਰ ਲਿਆ। ਅਜਿਹੇ ਘਰਾਂ ਵਿੱਚ ਲੋਕ ‘ਨਾਸ਼ਤਾ ਕਰਨੋਂ ਹਟ ਗਏ ਹਨ, ਸਾਰੇ ‘ਬਰੇਕਫਾਸਟ ਹੀ ਕਰਦੇ ਹਨ, ‘ਡਰਾਇੰਗ ਰੂਮਾਂ ਵਿੱਚ ਬੈਠਦੇ ਹਨ, ਬੈਠਕਾਂ ਭੁੱਲ ਗਏ ਹਨ। ਸਾਡੇ ਸਮੁੱਚੇ ਪੰਜਾਬ ਨੂੰ ਇਹ ਗੱਲ ਜਚ ਗਈ ਹੈ ਕਿ ਪੰਜਾਬੀ ਦੀ ਕੋਈ ਲੋੜ ਨਹੀਂ, ਬੱਸ ਅੰਗਰੇਜ਼ੀ ਹੀ ਸਭ ਕੁਝ ਹੈ। ਉਹ ਪੰਜਾਬੀ ਪ੍ਰਤੀ ਉਦਾਸੀਨ ਹੀ ਨਹੀਂ, ਸਗੋਂ ਇਸ ਦੇ ਕੱਟੜ ਦੁਸ਼ਮਣ ਬਣੇ ਹੋਏ ਹਨ।
      ਅੰਗਰੇਜ਼ੀ ਦੇ ਇਨ੍ਹਾਂ ਅੰਨੇ ਉਪਾਸ਼ਕਾਂ ਨੂੰ ਇਹ ਗੱਲ ਵੀ ਨਹੀਂ ਪੈਂਦੀ ਕਿ ਚੀਨ ਵਿੱਚ ਕੋਈ ਅੰਗਰੇਜ਼ੀ ਨਹੀਂ ਜਾਣਦਾ, ਰੂਸ ਦਾ ਵੀ ਇਹੋ ਹਾਲ ਹੈ ਤਾਂ ਕੀ ਅਜਿਹੀਆਂ ਕੌਮਾਂ ਸਾਡੇ ਨਾਲੋਂ ਪੰਛੜੀਆਂ ਹੋਈਆਂ ਹਨ। ਉਹ ਤਾਂ ਅਮਰੀਕਾ ਅਤੇ ਬਰਤਾਨੀਆਂ ਵਰਗੇ ਅੰਗਰੇਜ਼ੀ ਦੇ ਮੂਲ ਦੇਸ਼ਾਂ ਨੂੰ ਵਾਹਣੀ ਪਾਈ ਫਿਰਦੇ ਹਨ। ਚੀਨ ਨੇ ਬਿਨਾਂ ‘ਅੰਗਰੇਜ਼ੀ ਤੋਂ ਅਮਰੀਕਾ ਵਰਗੇ ਦੇਸ਼ਾਂ ਦੀ ਆਰਥਿਕਤਾ ਹਿਲਾਈ ਹੋਈ ਹੈ। ਚੀਨ ਵਿੱਚ ਬਣੀਆਂ ਚੀਜ਼ਾਂ ਉੱਤੇ 'ਮੇਡ ਇਨ ਚਾਈਨਾ ਤੋਂ ਬਿਨਾਂ ਕੁਝ ਵੀ ਅੰਗ੍ਰੇਜ਼ੀ ਵਿੱਚ ਨਹੀਂ ਹੁੰਦਾ ਤੇ ਉਨ੍ਹਾਂ ਨੇ ਸਾਰੀ ਦੁਨੀਆ ਦੇ ਬਾਜ਼ਾਰਾਂ ਵਿੱਚ ਭੂਚਾਲ ਪਾਇਆਂ ਹੋਇਐ। ਇੰਟਰਨੈੱਟ ਤੇ ਚੀਨ ਦੀਆਂ ਵੈਬਸਾਈਟਾਂ ਵੀ ਚੀਨੀ ਭਾਸ਼ਾ ਵਿੱਚ ਹੁੰਦੀਆਂ ਹਨ। ਸਾਡੇ ਲੋਕਾਂ ਅਤੇ ਵਿਸ਼ੇਸ਼ ਕਰਕੇ . ਪੰਜਾਬੀਆਂ ਨੂੰ ਵੀ ਇਹ ਗੱਲ ਸਮਝ ਨਹੀਂ ਪੈਂਦੀ ਕਿ ‘. ਬਿਹਤਰੀਨ ਅੰਗਰੇਜ਼ੀ ਸਿੱਖਣਾ ਹੋਰ ਗੱਲ ਹੈ, ਤੇ, ਆਪਣੀ ਮਾਂ-ਬੋਲੀ ਦਾ ਤ੍ਰਿਜਕਾਰ ਕਰਨਾ ਹੋਰ ।
      ਮੇਰਾ ਇੱਕ ਬਹੁਤ ਨਜ਼ਦੀਕੀ ਦੋਸਤ ਹੈ, ਜਿਸ ਨੂੰ ਪੰਜਾਬ ਤੇ ਪੰਜ਼ਾਬੀ ਨਾਲ ਇਸ਼ਕ ਦੀ ਹੱਦ ਤੱਕ ਪਿਆਰ ਹੈ; ਉਸ ਨੂੰ ਵਿਆਹ-ਸ਼ਾਦੀਆਂ ਦੇ ਪੰਜਾਬੀ ਵਿੱਚ ਛਪੇ ਕਾਰਡ ਬੇਹੱਦ ਪਸੰਦ ਹਨ। ਗੁਰਦਾਸ ਮਾਨ ਦੇ ਗਾਏ ਗੀਤ, ਪੰਜ਼ਾਬੀਏ ਜ਼ੁਬਾਨੇ, ਨੀਂ ਰਕਾਨੇ ਮੇਰੇ ਦੇਸ਼ ਦੀਏ ਜਾਂ ਸਰਬਜੀਤ ਚੀਮਾ ਦਾ ਗੀਤ, ਰੰਗਲੇ ਪੰਜਾਬ ਦੀ ਸਿਫ਼ਤ ਸੁਣਾਵਾਂ, ਜਿੱਥੇ ਰੱਬ ਵਰਗੀਆਂ ਮਾਂਵਾਂ, ਧਰਤੀ ਪੰਜ ਦਰਿਆਂ ਦੀ ਰਾਣੀ, ਜਿਸ ਦਾ ਸ਼ਰਬਤ ਵਰਗਾਂ ਪਾਣੀ ਸੁਣ ਕੇ ਜਿਸ ਦੀਆਂ ਅੱਖਾਂ ਤਰ ਹੋ ਜਾਂਦੀਆਂ ਹਨ। ਜੀਵਨ ਭਰ ਉਸ ਨੇ ਕਦੇ ਪੰਜਾਬੀ ਤੋਂ ਬਿਨਾਂ ਆਂਪਣੇ ਦਸਤਖ਼ਤ ਤੱਕ ਨਹੀਂ ਕੀਤੇ। ਬੈਂਕ ਵਿੱਚ ਖ਼ਾਤਾ ਖੁਲ੍ਹਵਾਉਣ ਲੱਗਿਆਂ ਉਸ ਨੇ ਉਹਫ਼ਾਰਮ ਵੀ ਭਰ ਦਿੱਤਾ, ਜਿਹੜਾ ਅੰਗੂਠਾ ਛਾਪ (ਅਨਪੜ੍ਹ ਲੋਕਾਂ ਕੋਲੋਂ ਭਰਵਾਇਆ ਜਾਂਦਾ ਹੈ, ਪਰ ਉਸ ਨੇ ਅੰਗਰੇਜ਼ੀ ਵਿੱਚ ਦਸਤਖ਼ਤ ਕਰਨੇ ਪ੍ਰਵਾਨ ਨਾ ਕੀਤੇ। ਉਸ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਸੰਬੰਧੀ ਕਾਰਜ ਕਰਦਿਆਂ ਹੀ ਲੰਘਾ ਦਿੱਤੀ। ਉਸ ਨੂੰ ਇਹ ਵਹਿਮ ਰਿਹਾ ਕਿ ਉਸ ਦੇ ਬੱਚੇ ਵੀ ਏਸੇ ਵਿਚਾਰਧਾਰਾ ਨਾਲ ਸਹਿਮਤ ਰਹਿਣਗੇ। ਅਮਲੀ ਤੌਰ ’ਤੇ ਉਸ ਦੇ ਬੱਚਿਆਂ ਨੇ ਵੀ ਸਾਰੀ ਜ਼ਿੰਦਗੀ ਆਪਣੇ ਬਾਪ ਦੀ ਸੋਚ ਅਨੁਸਾਰ ਚੱਲਣ ਦਾ ਹੀ ਭਰਮ ਪਾਲੀ ਰੱਖਿਆ। ਜਦ ਉਨ੍ਹਾਂ ਦੇ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖ਼ਲ ਕਰਾਉਣ ਦਾ ਮਸਲਾ ਦਰਪੇਸ਼ ਹੋਇਆ ਤਾਂ ਰੰਗ ਹੋਰ ਈ ਬਣ ਗਿਆ। ਉਸ ਦੇ ਇੰਜੀਨੀਅਰ ਪੁੱਤਰ ਨੇ ਪੂਰੇ ਰੋਹ ਵਿੱਚ ਆ ਕੇ ਆਪਣੇ ਬਾਪ ਨੂੰ ਕਿਹਾ ਕਿ ਸਾਨੂੰ (ਸਾਰੇ ਭੈਣ-ਭਰਾਵਾਂ ਨੂੰ ਸਾਰੀ ਜ਼ਿੰਦਗੀ ਇਸ ਗੱਲ ਦਾ ਕੰਪਲੈਕਸ ਰਿਹਾ ਕਿ ਅਸੀਂ ਅੰਗਰੇਜ਼ੀ ਨਹੀਂ ਬੋਲ ਸਕਦੇ, ਇਸ ਲਈ ਅਸੀਂ ਵੱਡੀ ਹੀਣ- ਭਾਵਨਾ ਦਾ ਸ਼ਿਕਾਰ ਰਹੇ, ਹੁਣ ਅਸੀਂ ਆਪਣੇ ਬੱਚਿਆਂ ਨੂੰ ਅਜਿਹੀ ਹੀਣ-ਭਾਵਨਾ ਦਾ ਸ਼ਿਕਾਰ ਹੁੰਦਿਆਂ ਨਹੀਂ ਵੇਖਣਾ ਚਾਹੁੰਦੇ।
      ਇੱਕ-ਦਮ ਅਜਿਹੀ ਗੱਲ ਸੁਣ ਕੇ ਮੇਰੇ ਉਸ ‘ਮਿੱਤਰ’ ਦਾ ਅੰਦਰ ਕੰਬ ਗਿਆ ਤੇ ਉਸ ਨੇ ਨਾਂ ਚਾਹੁੰਦਿਆਂ ਹੋਇਆਂ ਵੀ ਆਪਣੇ ਬੱਚਿਆਂ ਦੀ ਗੱਲ ਅੱਗੇ ਗੋਡੇ ਟੇਕ ਦਿੱਤੇ, ਪਰ ਅੱਜ਼ ਵੀ ਜਦੋਂ ਉਹ ਆਪਣੇ ਬੱਚਿਆਂ ਬਾਰੇ ਸੋਚਦਾ ਹੈ ਤਾਂ ਉਸ ਨੂੰ ਅੰਜਿ ਕੁਝ ਵੀ ਪ੍ਰਤੀਤ ਨਹੀਂ ਹੁੰਦਾ ਕਿ ਉਸਦੇ ਬੱਚਿਆਂ ਨੂੰ ਕਦੇ ਹੀਣ-ਭਾਵਨਾ ਦਾ ਸ਼ਿਕਾਰ ਹੋਣਾ ਪਿਆ ਹੋਵੇ। ਕਿਉਂਕਿ ਉਹ ਸਾਰੇ, ਸਮਾਜਿਕ ਤੌਰ ਤੇ ਬਹੁਤ ਮਾਣ-ਯੋਗ ਅਹੁਦਿਆਂ 'ਤੇ ਆਸ਼ੀਨ ਹਨ। ਆਖਣੀ ਸਾਰੀ ਜ਼ਿੰਦਗੀ ਉਹ ਖੁਦ ਮੋਹਰੀ ਹੋ ਕੇ ਪੰਜਾਬੀ ਦੀ ਵਕਾਲਤ ਕਰਦਾ ਰਿਹਾ , ਲੋਕਾਂ ਨਾਲ ਸਿੰਗੂ ਫ਼ਸਾਉਂਦਾ ਰਿਹਾ ਤੇ ਅਜਿਹਾ ਕਰਦਿਆਂ ਉਹ ਕਿਸੇ ਹੀਣ-ਭਾਵਨਾ ਨਾਲ ਨਹੀਂ ਸਗੋਂ ਇੱਕ ਜੇਤੂ ਭਾਵਨਾ ਨਾਲ ਸਰਸ਼ਾਰ ਰਿਹਾ। ਅੱਜ ਉਹ ਹਾਰ ਗਿਆ ਹੈ, ਉਸ ਦੀ ਹਾਰ ਪੰਜਾਬੀ ਪਿਆਰ ਦੀ ਹਾਰ ਹੈ ਤੇ ਉਸ ਨੂੰ ਹੁਣ ਅਜਿਹਾ ਵੀ ਲੱਗਣ ਲੱਗ ਪਿਆ ਹੈ ਕਿ ਹੁਣ ਪੰਜਾਬੀ ਨੂੰ ਖ਼ਤਮ ਹੋਣੋਂ ਕੋਈ ਵੀ ਨਹੀਂ ਬਚਾ ਸਕਦਾ | ਆਪਣੀ ਅਤੇ ਪੰਜਾਬੀ ਦੀ ਬਦ-ਕਿਸਮਤੀ ਲਈ ਉਸ ਕੋਲ ਹੰਝੂਆਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ, ਉਸ ਵਰਗੇ ਹੋਰ ਵੀ ਅਨੇਕਾਂ ਹੋਣਗੇ, ਜਿਨ੍ਹਾਂ ਦੀ ਵੀ ਅਜਿਹੀ ਤਰਸਯੋਗ ਹਾਲਤ ਹੋਵੇਗੀ।
  • -ਗੁਰਮੀਤ ਸਿੰਘ ਕੋਟਕਪੂਰਾ
  • 1 Response to "'ਮਾਂ ਬੋਲੀ' ਦੀ ਜ਼ਮੀਨੀ ਹਕੀਕਤ"

    Ads on article

    Advertise in articles 1

    advertising articles 2

    Advertise under the article